Testimonials

ਗਰੋਟੋ ਤੇ ਆ ਕੇ ਪ੍ਰਾਰਥਨਾ ਕਰਨ ਦਾ ਵਰਦਾਨ।

Testimony

ਮੇਰਾ ਨਾਮ ਸਿਮਾ ਹੈ । ਮੈ ਫਿਰੋਜਪੁਰ ਦੀ ਰਹਿਣ ਵਾਲੀ ਹਾਂ। ਮੇਰੀ ਗਵਾਹੀ ਇਹ ਹੈ ਕਿ ਮੈਂ 2017 ਦੇ ਵਿੱਚ ਮੈਂ ਆਪਣੀ ਬੇਟੀ(ਮਮਤਾ) ਦਾ ਵਿਆਹ ਕੀਤਾ ਸੀ ਪਰ ਮੇਰੀ ਬੇਟੀ ਨੂੰ ਕੋਈ ਬੱਚਾ ਨਹੀਂ ਸੀ ਫਿਰ ਮੈਂ ਪ੍ਰਾਰਥਨਾ ਭਵਨ ਆਈ ਤੇਂ ਪ੍ਰਾਰਥਨਾ ਕੀਤੀ ਕਿ ਮੇਰੀ ਬੇਟੀ ਨੂੰ ਬੱਚੇ ਦਾ ਵਰਦਾਨ ਮਿਲੇ। 2 ਸਾਲਾਂ ਬਾਅਦ ਮੇਰੀ ਬੇਟੀ ਨੂੰ ਬੇਟੇ ਦਾ ਵਰਦਾਨ ਦਿੱਤਾ ਅਤੇ ਇਕ ਬੇਟੀ ਦਾ ਵਰਦਾਨ ਦਿੱਤਾ। ਤੇ ਹੁਣ ਮੈਂ ਸੱਤ ਸਾਲ ਬਾਅਦ ਪ੍ਰਾਰਥਨਾ ਭਵਨ ਵਿੱਚ ਆਈ ਹਾਂ। ਮਾਂ ਮਰੀਅਮ ਨਾਲ ਮਿਲਕੇ ਪ੍ਰਭੂ ਯਿਸੂ ਦਾ ਧੰਨਵਾਦ ਕਰਨ ਲਈ ਆਈ ਹਾਂ।

November 14, 2024

15 ਸਾਲਾਂ ਬਾਅਦ ਬੇਟੀ ਦਾ ਵਰਦਾਨ।

testimony

ਮੇਰੀ ਗਵਾਹੀ ਇਹ ਹੈ ਕਿ ਮੇਰੀ ਬੇਟੀ ਸੋਨਿਆ ਹੈ। ਜਿਸਦੇ ਵਿਆਹ ਨੂੰ 15 ਸਾਲ ਹੋ ਗਏ ਪਰ ਕੋਈ ਬੱਚੇ ਦਾ ਵਰਦਾਨ ਨਹੀਂ ਸੀ। ਮੇਰੀ ਬੇਟੀ ਦੀਆਂ 3 ਸ਼ਾਦੀਆਂ ਹੋ ਗਈਆ ਹਨ। ਪਹਿਲਾਂ ਸ਼ਾਦੀ ਹੋਈ ਪਰ ਬੱਚਿ ਦਾ ਵਰਦਾਨ ਨਹੀਂ ਮਿਲਿਆ ਤਾਂ ਉਹਨਾਂ ਨੇ ਛੱਡ ਦਿੱਤਾ। ਦੂਸਰੀ ਸ਼ਾਦੀ ਹੋਈ ਤੇ ਬੱਚਾ ਨਹੀਂ ਹੋਇਆ ਤੇ ਤਲਾਕ ਦੇ ਕੇ ਛੱਡ ਦਿੱਤਾ। ਫਿਰ ਤੀਸਰੀ ਬਾਰ ਸ਼ਾਦੀ ਕੀਤੀ ਤੇ ਮੇਰੀ ਬੇਟੀ ਸੋਨਿਆ ਪ੍ਰਾਰਥਨਾ ਭਵਨ ਵਿੱਚ ਆ ਕੇ ਜਾਗਰਣ ਪ੍ਰਾਰਥਨਾ ਤੇ ਛੁਟਕਾਰਾ ਬੰਦਗੀ ਪ੍ਰਾਰਥਨਾ  ਅਤੇ ਲਗਾਤਾਰ 9 ਦਿਨ ਦੀ ਰੋਜ਼ਰੀ ਜਪਮਾਲਾ ਗਰੋਟੋ ਤੇ ਲਗਾਤਾਰ ਪ੍ਰਾਰਥਨਾ ਕੀਤੀ। ਹੁਣ ਮੇਰੀ ਬੇਟੀ ਨੂੰ ਇੱਕ ਬੱਚੇ ਦਾ ਵਰਦਾਨ  ਮਿਲਿਆ । ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਨ ਲਈ ਆਈ ਹਾਂ।

November 14, 2024

ਪ੍ਰਾਰਥਨਾ ਭਵਨ ਦੀ ਤੇਲ ਦੀ ਸ਼ਕਤੀ।

testimony

ਮੈਂ ਗਵਾਹੀ ਇਹ ਹੈ ਕਿ ਮੈ ਹਰ ਜਾਗਰਨ ਵਿਚ ਆਉਂਦੀ ਹਾਂ । ਮੈਂ ਇਥੋ ਪ੍ਰਾਰਥਨਾ ਭਵਨ ਦਾ ਤੇਲ ਲੈ ਕੇ ਗਈ ਸੀ। ਮੇਰਾ ਪੇਕੇ ਸ਼ਿਲਾਂਗ ਵਿੱਚ ਹੈ । ਮੈ  ਪਾਕ ਤੇਲ ਆਪਣੇ ਘਰ ਭੇਜਿਆ ਤੇ ਉੱਥੇ ਇੱਕ ਖਾਸੀ ਪਰਿਵਾਰ  ਸੀ । ਉਹਨਾ ਦੇ ਪਰਿਵਾਰ ਦੀ ਔਰਤ ਨੂੰ (Brain Tumor) ਸੀ ਤੇ ਡਾੱਕਟਰ ਨੇ ਕਿਹਾ ਕਿ ਆੱਪਰੇਸ਼ਨ ਕਰਨਾ ਹੈ। ਮੇਰੇ ਭਤੀਜੇ ਨੇ ਉਹਨਾਂ ਨੂੰ ਪ੍ਰਾਰਥਨਾ ਭਵਨ ਬਾਰੇ ਦੱਸਿਆ ਤੇ ਉਹਨਾਂ ਤੇਲ ਵੀ ਦਿਤਾ ਤੇ ਉਹਨਾਂ ਨੇ ਵਿਸ਼ਵਾਸ ਨਾਲ ਤੇਲ ਲਾਇਆ ਤੇ ਅਗਲੇ ਦਿਨ ਮੇਰੇ ਭਤੀਜੇ ਨੇ ਕਿਹਾ ਕਿ ਤੁਸੀ ਜਾ ਕੇ ਸੀ.ਟੀ ਸਕੈਨ ਕਰਵਾਉ।ਉਹਨਾਂ ਦਾ ਆੱਪਰੇਸ਼ਨ ਹੋਣ ਤੋ ਪਹਿਲਾਂ ਉਹਨਾਂ ਨੇ ਸਕੈਨ ਕਰਵਾਈਆ ਤਾਂ ਉਹਨਾਂ ਦਾ ( Brain Tumor )  ਪੂਰੀ ਗਾਇਬ ਹੋ ਗਿਆ ।

November 14, 2024

ਉਮੀਦ ਨਹੀਂ ਛੱਡਣਾ।

testimony

ਮੇਰੀ ਗਵਾਹੀ ਇਹ ਹੈ ਕਿ ਕਾਫੀ ਸਮੇਂ ਤੋਂ 1 ਸਾਲ ਪਹਿਲਾਂ ਤੋਂ ਵਿਜਾ ਅਪਲਾਈ ਕਰ ਰਿਹਾ ਸੀ ਪਰ ਮੇਰਾ ਵਿਜਾ ਲੱਗਦਾ ਨਹੀਂ ਸੀ ਪਰ ਜਦੋਂ ਵਿਜਾ ਆਇਆ ਤਾਂ ਸਿਰਫ ਮੇਰੀ ਪਤਨੀ ਦਾ ਵਿਜਾ ਲਗਾ ਤੇ ਮੇਰਾ ਪਾਸਪੋਰਟ ਫਸ ਗਿਆ।ਫਿਰ ਮੈਂ ਫਾ. ਸਾਈਮਨ ਜੀ ਕੋਲ ਪ੍ਰਾਰਥਨਾ ਕਰਵਾਈ ਤੇ ਵਾਪਸ ਚੱਲ ਗਿਆ। ਅਗਲੇ ਦਿਨ ਜਾ ਕੇ ਮੈਂ ਆਪਣਾ ਪਾਸਪੋਰਟ ਕੈਂਸਲ ਕਰਵਾਉਣ ਦਾ ਸੋਚਿਆ ਤਾਂ ਕਿ ਨਵਾਂ ਪਾਸਪੋਰਟ ਅਪਲਾਈ ਕਰ ਸਕਣ, ਜਦੋਂ ਮੈਂ ਜਾ ਰਿਹਾ ਸੀ ਤਾਂ ਮੇਰੀ ਮਾਤਾ ਜੀ ਪ੍ਰੇਰਣਾ ਮਿਲੀ ਅਤੇ ਉਹਨਾ ਮਨਾਂ ਕਰ ਦਿਤਾ ਕਿ ਨਹੀਂ ਕੈਂਸਲ ਕਰਵਾਉਣਾ। ਉਦੋ ਐਜਂਟ ਦਾ ਕਾੱਲ ਆਇਆ ਕਿ ਇਹਨਾਂ ਦੇ ਪਾਸਪੋਰਟ ਮਨਜੂਰੀ ਮਿਲ ਗਈ ਹੈ। ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ।

November 14, 2024

ਵਿਦੇਸ਼ ਜਾਣ ਦੀ ਰੁਕਾਵਟ ਦੂਰ ਹੋ ਗਈ।

testimony

ਮੇਰੀ ਗਵਾਹੀ ਇਹ ਹੈ ਕਿ ਅੱਜ ਤੋਂ 4 ਸਾਲ ਪਹਿਲਾਂ ਮੇਰੇ ਪਾਪਾ ਦਾ ਬਾਹਰ ਦਾ ਕੰਮ ਨਹੀਂ ਸੀ ਬਣ ਰਿਹਾ।ਫਿਰ ਮੇਰੇ ਪਾਪਾ ਪ੍ਰਾਰਥਨਾ ਭਵਨ ਵਿੱਚ ਆਏ ਅਤੇ ਪ੍ਰਾਰਥਨਾ ਕੀਤੀ ਅਤੇ ਫਾ.ਸਾਈਮਨ ਜੀ ਕੋਲੋ ਪ੍ਰਾਰਥਨਾ ਕਰਵਾਈ । ਇੱਕ ਮਹਿਨੇ ਬਾਅਦ ਬਾਹਰ ਦਾ ਕੰਮ  ਬਣ ਗਿਆ ।ਉਹ ਹੁਣ ਸਾਉਦੀ ਅਰਬ ਵਿਚ ਨੇ । ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਨ ਲਈ ਆਈ ਹਾਂ।

November 14, 2024

ਅਦਾਲਤੀ ਕੇਸ ਤੋਂ ਜਿੱਤ।

ਮੇਰਾ ਨਾਮ ਸ਼ੋਭਾ ਹੈ। ਮੇਰੀ ਗਵਾਹੀ ਇਹ ਹੈ ਕਿ 2019 ਤੋਂ ਜਦੋਂ ਲੋਕਡਾਉਣ ਲਗਾ ਸੀ । ਮੇਰਾ ਘਰ ਪਠਾਨਕੋਟ ਵਿਚ ਹੈ। ਤੇ ਮੈਂ ਹੁਣ ਜਗੀਰਪੁਰ ਰੋਡ ਲੁਧਿਆਣਾ ਵਾਲੀ ਸਾਇਡ ਰਹਿੰਦੀ ਹਾਂ। ਮੇਰੇ ਪਤੀ ਦਾ ਦੇਹਾਂਤ ਹੋ ਗਿਆ ਸੀ । ਮੇਰੀਆਂ 2 ਕੁਨਾਲਾਂ ਜ਼ਮੀਨ ਸੀ ਤੇ 3  ਮਰਲੇ ਦਾ ਘਰ ਸੀ। ਪਰ ਮੇਰੇ ਜੇਠ ਨੇ  ਜ਼ਮੀਨ ਉਤੇ ਕਬਜਾਂ ਕਰਕੇ ਬੈਠ ਗਿਆ ਸੀ,ਅਤੇ ਘਰ ਨੂੰ ਢਾਹ ਦਿੱਤਾ। ਮੈਂ ਪ੍ਰਾਰਥਨਾ ਭਵਨ ਵਿੱਚ ਲਗਾਤਾਰ ਆਉਂਦੀ ਰਹੀ ।2019 ਵਿੱਚ ਮੈਂ ਕੇਸ ਕਿਤਾ ਕਿ ਮੇਰਾ ਘਰ ਅਤੇ ਜਮੀਨ ਮੈਨੂੰ ਵਾਪਸ ਚਾਹੀਦਾ ਹੈ । ਇਸ ਤਰਾਂ ਮੈਂ ਲਗਾਤਾਰ ਜਾਗਰਣ ਪ੍ਰਾਰਥਨਾ ਵਿੱਚ ਆ ਕੇ ਫਾ. ਜੀ ਤੋ ਪ੍ਰਾਰਥਨਾ ਕਰਵਾਈ ਅਤੇ  ਸਿਸਟਰ ਉਹਨਾ ਨੂੰ ਦੱਸਣਾ ਕਿ ਮੇਰੇ ਕੇਸ ਲਈ ਪ੍ਰਾਰਥਨਾ ਕਰੋ ।

40 ਦਿਨ ਪਹਿਲਾ  ਮੈਨੂੰ ਸੁਪਨਾ ਆਇਆ  ਸੁਪਨੇ ਵਿੱਚ ਫਾ.ਸਾਈਮਨ ਜੀ  ਤੇ ਸਿਸਟਰ ਜੀ ਨੇ ਮੈਨੂੰ ਲਗਾਤਾਰ ਪ੍ਰਾਰਥਨਾ ਕਰਨ  ਲਈ ਕਿਹਾ। ਮੈਂ ਸਾਰਾ ਦਿਨ ਰੋਜ਼ਰੀ ਤੇ ਨੌਵੀਨਾ ਪ੍ਰਾਰਥਨਾ ਕੀਤੀ । ਸੋਮਵਾਰ ਮੇਰੇ ਕੇਸ ਦੀ  ਤਰੀਕ  ਸੀ । ਜਦੋਂ ਮੇਰੇ ਵਕੀਲ ਦੀ ਅਤੇ ਵਿਰੋਧੀ ਵਕੀਲ ਦੀ ਬੇਹੱਸ ਹੋਈ ਤਾਂ ਵਿਰੋਧੀ ਵਕੀਲ ਕਹਿੰਦਾ ਕਿ ਅਸੀ ਇਹ ਕੇਸ ਚੰਡੀਗੜ ਲੈ ਕੇ ਜਾਣਾ ਹੈ। ਜਦੋਂ ਮੈਨੂੰ ਪਤਾ ਲਗਾ ਤਾਂ ਮੈ ਉਥੇ ਬੈਠ ਕੇ  ਜੱਜ ਲਈ , ਵਕੀਲ ਲਈ ਰੋਜ਼ਰੀ ਕੀਤੀ। ਜਦੋ 3 ਰੋਜ਼ਰੀ ਪੂਰੀ ਹੋ ਗਈ ਤੇ 4 ਰੋਜ਼ਰੀ ਅੱਧੀ ਹੋਈ ਸੀ। ਜੱਜ ਆਇਆ ਤੇ ਆਪਣੀ ਕੁਰਸੀ ਤੇ ਬੈਠਾ ਤੇ ਕਿਹਾ ਅੱਜ ਹੀ ਇਸ ਕੇਸ ਦਾ ਫੈਸਲਾ ਹੋਣਾ ਹੈ ਇਹ ਕੇਸ ਚੰਡੀਗੜ ਨਹੀਂ ਜਾਏਗਾ। ਫਿਰ ਜੱਜ ਨੇ ਆਪਣੇ ਸਕੈਟਰੀ ਨੂੰ ਲਿਖਣ ਲਈ ਕੁਝ ਦਿਤਾ । ਸਕੈਟਰੀ ਨੇ ਲਿਖ ਕੇ ਦਿਤਾ ।ਜੱਜ ਨੇ ਕਿਹਾ ਇਹ ਕੇਸ ਸ਼ੋਭਾ ਦੇ ਹੱਕ ਵਿਚ ਹੈ । ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ।

November 14, 2024

ਤਿੰਨ ਦਿਨ ਦੀ ਬੰਦਗੀ ਦੁਆਰਾ ਰਸੌਲੀ ਤੋਂ ਸ਼ਿਫਾ।

ਮੇਰਾ ਨਾਮ ਰਾਜ ਹੈ। ਮੈਂ ਅੰਮ੍ਰਿਤਸਰ ਦੀ ਹਾਂ। ਮੇਰੇ ਰਸੌਂਲੀ ਸੀ ਤਾਂ ਡਾੱਕਟਰ ਨੇ ਦੱਸਿਆ ਕਿ ਆੱਪਰੇਸ਼ਨ ਕਰਨਾ ਪੈਣਾ ਹੈ , ਤਾਂ ਮੈ ਪ੍ਰਾਰਥਨਾ ਭਵਨ ਵਿਚ ਆ ਕੇ ਤਿੰਨ ਦਿਨ ਦੀ ਬੰਦਗੀ ਵਿਚ  ਭਾਗ ਲਿਆ ਤੇ ਫਾ. ਸਾਈਮਨ ਜੀ ਨੇ ਪ੍ਰਾਰਥਨਾ ਕੀਤੀ ਤਾਂ ਮੈਨੂੰ ਇਸ ਤਰਾਂ ਲਗਾ ਜਿਵੇ ਮੇਰੀ ਰੌਸਲੀਂ ਗਾਇਬ ਹੋ ਗਈ ਹੈ । ਮੈਂ ਫਿਰ ਤਿੰਨ ਦੀ ਬੰਦਗੀ ਵਿਚ ਭਾਗ ਲਿਆ। ਜਦੋ ਮੈ ਘਰ ਗਈ ਤੇ ਅਗਲੇ ਦਿਨ ਸਵੇਰ ਨੂੰ ਜਦੋ ਬਾਥਰੂਮ ਗਈ ਤਾਂ ਬਾਥਰੂਮ ਵਾਲੀ ਜਗ੍ਹਾ ਤੋਂ ਰਸੌਂਲੀ ਨਿਕਲ ਗਈ । ਮੈਂ ਪ੍ਰਭੂ ਦਾ ਧੰਨਵਾਦ ਕਰਨ ਲਈ ਆਈ ਹਾਂ ।

October 20, 2017