ਕੀ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਮਾਤਾ ਮਰੀਅਮ ਨੂੰ ਆਪਣੇ ਘਰ ਵਿੱਚ ਸੱਦਿਆ ?

ਮਾਤਾ ਮਰੀਅਮ ਦਾ ਤੀਰਥ ਸਥਾਨ,ਪ੍ਰਾਰਥਨਾ ਭਵਨ ਵਿੱਚ ਹਜ਼ਾਰਾ ਦੀ ਗਿਣਤੀ ਵਿਚ ਲੋਕ ਇੱਥੇ ਆ ਕੇ ਦੁਆ ਕਰਦੇ ਹਨ। ਬਹੁਤ ਸਾਰੇ ਲੋਕ ਇੱਥੇ ਆ ਕੇ ਪ੍ਰਾਰਥਨਾ ਕਰਨ ਦੇ ਰਾਹੀਂ ਇੱਥੇ ਕਈ ਤਰਾਂ ਦੀਆਂ ਆਸੀਸ਼ਾ ਅਤੇ ਬਰਕਤਾਂ ਹਾਸਿਲ ਕਰਕੇ ਜਾਂਦੇ ਹਨ। ਜਿਵੇਂ:-
1. ਬੱਚਿਆਂ ਦਾ ਵਰਦਾਨ :- ਮੇਰਾ ਨਾਮ ਰਾਮ ਸੂਰਤ ਹੈ। ਮੈ ਲੁਧਿਆਣਾ ਦਾ ਰਹਿਣ ਵਾਲਾ ਹਾਂ ।ਮੈ ਪਿਛਲੇ ਤਿੰਨ ਸਾਲਾ ਤੋਂ ਪ੍ਰਾਰਥਨਾ ਭਵਨ ਨਾਲ ਜੁੜਿਆ ਹਾਂ ਅਤੇ ਲਗਾਤਾਰ ਪ੍ਰਾਰਥਨਾ ਭਵਨ ਵਿਚ ਆਉਂਦੇ ਰਹਿੰਦਾ ਹਾਂ। ਮੇਰੀ ਬੇਟੀ ਦਾ ਵਿਆਹ 2022 ਦੇ ਵਿਚ ਹੈਦਰਾਬਾਦ ਵਿਚ ਵਿਆਹ ਹੋਇਆ ਸੀ। ਪਰ ਮੇਰੀ ਬੇਟੀ ਨੂੰ ਅਜੇ ਤੱਕ ਕੋਈ ਬੱਚਾ ਨਹੀਂ ਸੀ। ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਕਿ ਐ ਪ੍ਰਭੂ ਮੇਰੀ ਬੇਟੀ ਨੂੰ ਬੱਚੇ ਦਾ ਵਰਦਾਨ ਦਿਉ ਅਤੇ ਖੁਦਾ ਨੇ ਮੇਰਾ ਦੀ ਪ੍ਰਾਰਥਨਾ ਦਾ ਜਵਾਬ ਦਿਤਾ ਅਤੇ ਬੱਚੇ ਦੀ ਆਸ਼ਿਸ ਵਰਦਾਨ ਦੀਤਾ ਅਤੇ ਅੱਜ ਆਪਣੇ ਬੇਟੇ ਨੂੰ ਲੈ ਕੇ ਆਏ ਹਨ। ਖੁਦਾ ਦਾ ਧੰਨਵਾਦ ਕਰਨ ਲਈ ਆਏ ਹਾਂ।
2. ਬਿਮਾਰੀ ਤੋਂ ਸ਼ਿਫਾ :- ਮੇਰਾ ਨਾਮ ਰੇਸ਼ਮਾ ਹੈ। ਮੈਂ ਲੁਧਿਆਣਾ ਦੀ ਰਹਿਣ ਵਾਲੀ ਹਾਂ। ਮੇਰੀ ਗਵਾਹੀ ਇਹ ਹੈ ਕਿ ਮੇਰੀ ਦਰਾਣੀ ਦੀ ਬੇਟੀ ਦੇ ਪੇਟ ਵਿੱਚ ਪੱਥਰੀ ਸੀ। ਉਹ ਬੇਟੀ ਇਸ ਦਰਦ ਨਾਲ ਬਹੁਤ ਜੂਝ ਰਹੀ ਸੀ। ਮੈਂ ਪਹਿਲਾਂ ਵੀ ਪ੍ਰਾਰਥਨਾ ਭਵਨ ਆਈ ਸੀ। ਮੈਂ ਵਿਸ਼ਵਾਸ ਨਾਲ ਫਾ.ਸਾਇਮਨ ਜੀ ਕੋਲ ਗਈ ਅਤੇ ਮਿਲੀ ਅਤੇ ਉਸ ਬੇਟੀ ਲਈ ਪ੍ਰਾਰਥਨਾ ਕਰਵਾਈ ,ਤੇ ਹੁਣ ਫਾ. ਸਾਇਮਨ ਜੀ ਦੇ ਪ੍ਰਾਰਥਨਾ ਕਰਨ ਦੇ ਰਾਹੀਂ ਪ੍ਰਭੂ ਨੇ ਉਸ ਬੇਟੀ ਨੂੰ ਪੇਟ ਦੀ ਪੱਥਰੀ ਤੋਂ ਆਜ਼ਾਦ ਕੀਤਾ। ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ।
3. ਘਰ ਬਣਾਉਣ ਜਾਂ ਲੈਣ ਦਾ ਵਰਦਾਨ :- ਮੇਰਾ ਨਾਮ ਗਰੇਸ ਹੈ। ਮੈਂ ਜਲੰਧਰ ਦੀ ਰਹਿਣ ਵਾਲੀ ਹਾਂ। ਮੇਰੀ ਗਵਾਹੀ ਇਹ ਹੈ ਕਿ ਮੇਰੀ ਬੇਟੀ ਜੋ ਵਿਦੇਸ਼ ਵਿਚ ਰਹਿੰਦੀ ਹੈ। ਉਸਨੂੰ ਉਥੇ ਘਰ ਦੀ ਜ਼ਰੂਰਤ ਸੀ। ਪਿਛਲੇ ਜਾਗਰਣ ਦੇ ਵਿਚ ਭਾਗ ਲਿਆ ਅਤੇ ਵਿਸ਼ਵਾਸ਼ ਨਾਲ ਪ੍ਰਾਰਥਨਾ ਕੀਤੀ ।ਪ੍ਰਭੂ ਨੇ ਮੇਰੀ ਅਰਦਾਸ ਸੁਣੀ ਤੇ ਮੇਰੀ ਬੇਟੀ ਨੂੰ ਘਰ ਦਾ ਵਰਦਾਨ ਦੀਤਾ।ਇਸ ਲਈ ਇਹ ਧੰਨਵਾਦ ਕਰਦੀ ਹਾਂ।
4. ਦੁਸ਼ਟ ਆਤਮਾ ਤੋਂ ਸ਼ਿਫਾ :- ਮੇਰਾ ਨਾਮ ਚਰਨਜੀਤ ਕੌਰ ਹੈ। ਮੈਂ ਖੰਨੇ ਦੀ ਰਹਿਣ ਵਾਲੀ ਹਾਂ।ਮੇਰੀ ਗਵਾਹੀ ਇਹ ਹੈ ਕਿ ਮੈਂ 2007 ਵਿਚ ਆਪਣੀ ਵੱਡੀ ਬੇਟੀ ਨੂੰ ਪ੍ਰਾਰਥਨਾ ਭਵਨ ਵਿੱਚ ਲੈ ਕੇ ਆਈ ਸੀ,ਉਦੋਂ ਮੇਰੀ ਬੇਟੀ ਬਹੁਤ ਬਿਮਾਰ ਸੀ। ਇੱਥੇ ਲੈ ਕੇ ਆਉਣ ਨਾਲ ਪ੍ਰਭੂ ਨੇ ਮੇਰੀ ਬੇਟੀ ਨੂੰ ਸ਼ਿਫਾ ਦਿੱਤੀ ਤੇ ਅੱਜ ਫਿਰ ਮੈਂ ਆਪਣੀ ਛੋਟੀ ਬੇਟੀ ਨੂੰ ਲੈ ਕੇ ਆਈ ਹਾਂ।ਜਿਸਨੂੰ ਦੁਸ਼ਟ ਆਤਮਾ ਬਹੁਤ ਪਰੇਸ਼ਾਨ ਕਰਦੀ ਹੈ।ਇਹ ਰਾਤ ਨੂੰ ਸੌਂਦੀ ਨਹੀਂ ਹੈ ਤੇ ਇਧਰ-ਉਧਰ ਜਾਂਦੀ ਹੈ। ਮੈ ਤਿੰਨ ਦਿਨ ਦੀ ਬੰਦਗੀ ਵਿਚ ਭਾਗ ਲਿਆ ਤੇ ਫਾ. ਸਾਇਮਨ ਜੀ ਦੇ ਰਾਹੀਂ ਪ੍ਰਾਰਥਨਾ ਕਰਵਾਈ ਤੇ ਮੇਰਾ ਪੂਰਾ ਵਿਸ਼ਵਾਸ ਹੈ ਕਿ ਪ੍ਰਭੂ ਨੇ ਮੇਰੀ ਬੇਟੀ ਨੂੰ ਦੁਸ਼ਟ ਆਤਮਾ ਤੋਂ ਸ਼ਿਫਾ ਕੀਤਾ ਹੈ।
5. ਬਾਹਰ ਜਾਣ ਦਾ ਵਰਦਾਨ :- ਇਹ ਭਰਾ ਦੱਸ ਰਹੇ ਹਨ ਕਿ ਇਹ ਕਾਫੀ ਸਮੇਂ ਤੋਂ 1 ਸਾਲ ਤੋਂ ਪਹਿਲਾਂ ਤੋਂ ਵਿਸਾ ਅਪਲਾਈ ਕਰ ਰਹੇ ਸੀ । ਇਹਨਾ ਦਾ ਵਿਸਾ ਲਗਦਾ ਨਹੀਂ ਸੀ ਪਿਆ । ਪਰ ਜਦੋਂ ਵਿਸਾ ਆਇਆ ਤਾਂ ਸਿਰਫ ਇਹਨਾਂ ਦੀ ਪਤਨੀ ਦਾ ਵਿਸਾ ਲਗਾ ਤੇ ਇਹਨਾ ਦਾ ਪਾਸਪੋਰਟ ਫਸ ਗਿਆ ਸੀ। ਤਾਂ ਫਿਰ ਇਹਨਾਂ ਨੇ ਫਾ. ਸਾਇਮਨ ਜੀ ਨੂੰ ਕਿਹਾ ਪ੍ਰਾਰਥਨਾ ਕਰਵਾਈ ਅਤੇ ਫਿਰ ਇਹ ਵਾਪਸ ਚਲੇ ਗਏ ਤੇ ਫਿਰ ਇਹਨਾਂ ਆਪਣਾ ਪਾਸਪੋਰਟ ਕੈਂਸਲ ਕਰਵਾਉਣ ਬਾਰੇ ਸੋਚਿਆ ਤਾਂ ਕਿ ਨਵਾਂ ਅਪਲਾਈ ਕਰ ਸਕਣ ਤਾਂ ਜਦੋ ਇਹ ਜਾ ਰਹੇ ਸੀ। ਇਹਨਾਂ ਦੀ ਮਾਤਾ ਜੀ ਨੂੰ ਪ੍ਰੇਰਣਾ ਮਿਲੀ ਅਤੇ ਉਹਨਾਂ ਨੇ ਮਨਾ ਕਰ ਦਿਤਾ ਕੀ ਕੈਂਸਲ ਨਹੀਂ ਕਰਾਉਣਾ ਤਾਂ ਇੱਕ-ਦੋ ਘੰਟੇ ਬਾਅਦ ਐਜਂਟ ਦਾ ਕਾਲ ਆਇਆ ਕੀ ਇਹਨਾ ਦੇ ਪਾਸਪੋਰਟ ਨੂੰ ਮਨਜ਼ੂਰੀ ਮਿਲ ਗਈਆ। ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ। ਕਿ ਉਸਨੇ ਮੇਰੀ ਪ੍ਰਾਰਥਨਾ ਨੂੰ ਸੁਣੀ ।
ਪਰ ਕੀ ਤੁਸੀਂ ਮਾਤਾ ਮਰੀਅਮ ਨੂੰ ਆਪਣੇ ਘਰ ਵਿੱਚ ਲੈਕੇ ਜਾਂਦੇ ਹੋ?
ਪਰ ਲਿਖਤਾਂ ਦਾ ਮੁਤਾਬਿਕ ਮਾਂ ਮਰੀਅਮ ਛੇ ਘਰ ਵਿੱਚ ਗਈ ਸੀ।
1. ਨਾਸਰਤ ਪਿੰਡ (ਸੰਤ ਮੱਤੀ 2:23) ਉਹ ਜਾ ਕੇ ਨਾਸਰਤ ਨਾਂ ਦੇ ਸ਼ਹਿਰ ਵਿੱਚ ਵੱਸ ਗਿਆ ਤਾਂ ਜੋ ਨਬੀਆਂ ਰਾਹੀਂ ਜੋ ਕਿਹਾ ਗਿਆ ਸੀ,ਪੂਰਾ ਹੋ ਜਾਵੇ, “ਉਹ ਨਾਸਰੀ ਅਖਵਾਏਗਾ”। (ਜਿੱਥੇ ਪਾਕ ਖਾਨਦਾਨ ਰਹਿੰਦਾ ਸੀ)ਨਾਸਰਤ ਪਿੰਡ ਵਿੱਚ ਆਉਣ ਰਾਹੀਂ ਉੱਥੇ ਸ਼ਾਂਤੀ ਆਈ।(
2. ਜ਼ਕਰਿਯਾਹ ਅਤੇ ਏਲੀਸਾਬੇਤ ਦੇ ਘਰ (ਸੰਤ ਲੂਕਾ 1:39-45):- ਉਹਨੀਂ ਦਿਨੀਂ ਮਰੀਅਮ ਉੱਠ ਕੇ, ਛੇਤੀ ਨਾਲ,ਪਹਾੜੀ ਖੇਤਰ ਵਿੱਚ,ਯਹੂਦਿਯਾ ਦੇਸ਼ ਦੇ ਇੱਕ ਸ਼ਹਿਰ ਨੂੰ ਰਵਾਨਾ ਹੋਈ,ਅਤੇ ਉਸਨੇ ਜ਼ਕਰਿਯਾਹ ਦੇ ਘਰ ਅੰਦਰ ਜਾ ਕੇ ਏਲੀਸਾਬੇਤ ਨੂੰ ਸਲਾਮ ਆਖਿਆ। ਜਦੋਂ ਏਲੀਸਾਬੇਤ ਨੇ ਮਰੀਅਮ ਦਾ ਸਲਾਮ ਸੁਣਿਆ,ਤਾਂ ਬੱਚਾ ਉਸਦੀ ਕੁੱਖ ਵਿੱਚ ਉੱਛਲ ਪਿਆ ਅਤੇ ਏਲੀਸਾਬੇਤ ਰੂਹਪਾਕ ਨਾਲ ਭਰੀ ਗਈ,ਅਤੇ ਉਹ ਉੱਚੀ ਅਵਾਜ਼ ਨਾਲ ਬੋਲ ਪਈ, “ ਤੂੰ ਔਰਤਾਂ ਵਿੱਚੋਂ ਧੰਨ ਹੈ ਤੇਰੀ ਕੁੱਖ ਦਾ ਫਲ਼। ਮੇਰੇ ਇਹ ਵਡਭਾਗ ਕਿੱਥੋ,ਕਿ ਮੇਰੇ ਪ੍ਰਭੂ ਦੀ ਮਾਂ ਮੇਰੇ ਕੋਲ ਚਲੀ ਆਵੇ?ਕਿਉਂਕਿ ਵੇਖ ,ਤੇਰੇ ਸਲਾਮ ਦੀ ਅਵਾਜ਼ ਮੇਰੇ ਕੰਨੀਂ ਪੈਦਿਆਂ ਹੀ,ਬੱਚਾ ਮੇਰੀ ਕੁੱਖ ਵਿੱਚ ਖ਼ੁਸ਼ੀ ਦੇ ਮਾਰੇ ਉੱਛਲ ਪਿਆ । ਉਹ ਧੰਨ ਹੈ,ਜਿਸਨੇ ਇਹ ਮੰਨ ਲਿਆ ਕਿ ਜਿਹੜੀਆਂ ਗੱਲਾਂ ਪ੍ਰੱਭੂ ਵੱਲੋਂ ਉਸਨੂੰ ਕਹੀਆਂ ਗਈਆਂ ਹਨ,ਉਹ ਪੂਰੀਆਂ ਹੋਣਗੀਆਂ”।
(ਬੁਢਾਪੇ ਵਿੱਚ ਬੱਚਿਆ ਦਾ ਵਰਦਾਨ)
3. ਕਾਨਾ ਪਿੰਡ ਵਿੱਚ (ਸੰਤ ਯੂਹੰਨਾਹ 2:1-13)ਤੀਸਰੇ ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਸੀ,ਅਤੇ ਯਿਸੂ ਦੀ ਮਾਂ ਉੱਥੇ ਸੀ।ਯਿਸੂ ਨੂੰ ਵੀ ਆਪਣੇ ਚੇਲਿਆਂ ਸਣੇ ਵਿਆਹ ਵਿੱਚ ਸੱਦਿਆ ਗਿਆ ਸੀ।ਜਦੋਂ ਦਾਖਰਸ ਮੁੱਕ ਗਈ,ਤਾਂ ਯਿਸੂ ਦੀ ਮਾਂ ਨੇ ਉਸਨੂੰ ਕਿਹਾ, “ ਉਹਨਾਂ ਕੋਲ ਦਾਖਰਸ ਨਹੀਂ ਹੈ”। ਉਸਦੀ ਮਾਂ ਨੇ ਸੇਵਕਾਂ ਨੂੰ ਕਿਹਾ, “ਜੋ ਕੁਝ ਉਹ ਤੁਹਾਨੂੰ ਕਹੇ,ਸੋ ਤੁਸੀਂ ਕਰਨਾ”। ਹੁਣ, ਉੱਥੇ ਯਹੂਦੀਆਂ ਦੇ ਸ਼ੁੱਧੀਕਰਨ ਦੀ ਰੀਤ ਅਨੁਸਾਰ, ਪੱਥਰ ਦੇ ਛੇ ਮੱਟ ਪਏ ਹੋਏ ਸਨ ਅਤੇ ਹਰ ਇੱਕ ਵਿੱਚ ਦੋ ਜਾਂ ਤਿੰਨ ਮਣ ਪਾਣੀ ਪੈ ਸਕਦਾ ਸੀ। ਯਿਸੂ ਨੇ ਉਹਨਾਂ ਨੂੰ ਕਿਹਾ, “ ਮੱਟਾਂ ਨੂੰ ਪਾਣੀ ਨਾਲ ਭਰ ਦਿਉ”। ਅਤੇ ਉਹਨਾਂ ਨੂੰ ਮੂੰਹੋ-ਮੂੰਹ ਭਰ ਦਿੱਤਾ। ਉਸਨੇ ਉਹਨਾਂ ਨੂੰ ਕਿਹਾ, “ਹੁਣ ਥੋੜ੍ਹਾ ਜਿਹਾ ਕੱਢ ਕੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ”। ਇਸ ਲਈ, ਉਹ ਲੈ ਗਏ । ਜਦੋਂ ਭੋਜ ਦੇ ਪ੍ਰਧਾਨ ਨੇ ਹੁਣ ਦਾਖਰਸ ਬਣੇ ਹੋਏ ਪਾਣੀ ਨੂੰ ਚੱਖਿਆ ਅਤੇ ਉਹ ਨਹੀਂ ਜਾਣਦਾ ਸੀ ਕਿ ਇਹ ਕਿੱਥੋਂ ਆਇਆ(ਪਰ ਸੇਵਕ ਜਾਣਦੇ ਸਨ,ਜਿਨ੍ਹਾਂ ਨੇ ਪਾਣੀ ਕੱਢਿਆ ਸੀ),ਤਾਂ ਭੋਜ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਾਇਆ ਅਤੇ ਉਸਨੂੰ ਕਿਹਾ, “ਹਰ ਕੋਈ ਪਹਿਲਾਂ ਵਧੀਆ ਦਾਖਰਸ ਪਰਸੋਦਾ ਹੈ; ਅਤੇ ਜਦੋੰ ਲੋਕਾਂ ਨੇ ਰੱਜ ਕੇ ਪੀ ਲਈ ਹੋਵੇ, ਤਦ ਘਟੀਆ। ਪਰ ਤੂੰ ਹੁਣ ਤੱਕ ਵਧੀਆ ਦਾਖਰਸ ਰੱਖ ਛੱਡੀ ਹੈ”। ਇਹ ,ਯਿਸੂ ਦੇ ਨਿਸ਼ਾਨਾਂ ਵਿੱਚੋਂ ਪਹਿਲਾਂ ਸੀ ,ਜੋ ਉਸਨੇ ਗਲੀਲ ਦੇ ਕਾਨਾ ਵਿੱਚ ਵਿਖਾਇਆ, ਅਤੇ ਆਪਣੀ ਮਹੀਮਾ ਪ੍ਰਗਟ ਕੀਤੀ;ਅਤੇ ਉਸਦੇ ਚੇਲਿਆਂ ਨੇ ਉਸ ਉੱਤੇ ਇਮਾਨ ਲਿਆਂਦਾ।
(ਅਸੰਭਵ ਤੋਂ ਸੰਭਵ ਕੀਤਾ ਅਤੇ ਉਸ ਪਰਿਵਾਰ ਨੂੰ ਬੇਸਤੀ ਤੋਂ ਬਚਾਇਆ)
4. ਸੰਤ ਯਹੂੰਨਾਹ ਦੇ ਘਰ (ਸੰਤ ਯਹੂੰਨਾਹ 19:27) ਫਿਰ ਉਸਨੇ ਉਸ ਚੇਲੇ ਨੂੰ ਕਿਹਾ, “ਵੇਖ, ਤੇਰੀ ਮਾਂ!” ਉਸੇ ਘੜੀ ਉਹ ਚੇਲਾ ਉਸਨੂੰ ਆਪਣੇ ਘਰ ਲੈ ਗਿਆ । ਮਾਂ ਮਰੀਅਮ ਹਮੇਸ਼ਾਂ ਸਾਡੇ ਨਾਲ ਰਹੇਗੀ ਅਤੇ ਪੈਰਵੀ ਕਰੇਗੀ । ਜਿਸ ਤਰਾਂ ਯਹੂੰਨਾਹ ਦੀ ਕੀਤੀ ।
5. ਰਸੂਲਾਂ ਦੇ ਨਾਲ (ਰਸੂਲਾਂ ਦੇ ਕਰੱਤਬ 1:14) ਉਹ ਸਾਰੇ ਕੁਝ ਔਰਤਾਂ ਸਣੇ, ਜਿਨ੍ਹਾਂ ਵਿੱਚ ਯਿਸੂ ਦੀ ਮਾਂ ਮਰੀਅਮ ਵੀ ਸੀ, ਉਸ ਦੇ ਭਰਾਵਾਂ ਨਾਲ ਇਕੱਠੇ ਰਲ਼ ਕੇ ਲਗਾਤਾਰ ਪ੍ਰਰਾਥਨਾ ਵਿੱਚ ਰੁੱਝੇ ਰਹੇ। ਯਿਸੂ ਮਸੀਹ ਦੇ ਜੀਅ ਉੱਠਣ ਤੋਂ ਬਾਅਦ ਰਸੂਲ ਸਾਰੇ ਵੱਖ ਵੱਖ ਜਗਾਂ ਤੇ ਖਿਲਰ ਗਏ । ਤਦ ਮਾਤਾ ਮਰੀਅਮ ਨੇ ਉਹਨਾਂ ਨੂੰ ਇਕੱਠਾ ਕੀਤਾ ਸੈਨੀਕਲ ਘਰ ਵਿੱਚ,ਤਦ ਉਹਨਾਂ ਪਵਿੱਤਰ ਆਤਮਾ ਦਾ ਅਭਿਸ਼ੇਕ ਮਿਲਿਆ । ਪਵਿੱਤਰ ਆਤਮਾ ਦਾ ਵਰਦਾਨ ਅਤੇ 12 ਫਲਾਂ ਮਾਂ ਮਰੀਅਮ ਦੀ ਸ਼ਿਫਾਰਸ਼ ਰਾਹੀਂ ਸਾਨੂੰ ਮਿਲਦਾ ਹੈ ।
6. ਛੇਵਾਂ ਘਰ ਕਿਹੜਾ ਹੈ ? ਛੇਵਾਂ ਘਰ ਮੇਰਾ ਹੈ ।ਜੇਕਰ ਮੈਂ ਮਾਂ ਮਰੀਅਮ ਨੂੰ ਸੱਦਾ ਦਿੰਦਾ ਹਾਂ,ਤਾਂ ਮਾਂ ਮਰੀਅਮ ਆਪਣੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਨੂੰ ਲੈਕੇ ਸਾਡੇ ਘਰ ਆਉੰਦੀ ਹੈ,ਅਤੇ ਰੋਜ਼ਰੀ ਮਾਲਾ ਪੜਨ ਦੇ ਰਾਹੀਂ ਮਾਂ ਮਰੀਅਮ ਸਾਡੇ ਘਰ ਵਿਚ ਛੇਤੀ ਆਉਣਗੇ ।

Leave A Comment