ਮਰੀਅਮ ਨੇ ਕਿਹਾ, “ਵੇਖ ,ਮੈਂ ਪ੍ਰਭੂ ਦੀ ਦਾਸੀ ਹਾਂ ਤੇਰੇ ਵਚਨ ਦੇ ਮੁਤਾਬਿਕ ਮੇਰੇ ਨਾਲ ਹੋਵੇ”| ਇਸ ਵਚਨ ਵਿਚ ਮਾਂ ਮਰੀਅਮ ਨੇ ਆਪਣੇ ਆਪ ਦਾ ਪੂਰੀ ਤਰਾਂ ਸਮਰਪਣ ਕੀਤਾ। ਮਾਂ ਮਰੀਅਮ ਨੇ ਖੁਦਾ ਦੀ ਇੱਛਾ ਦੇ ਸਾਹਮਣੇ ਆਪਣੇ ਸਿਰ ਨੂੰ ਝੁਕਾਇਆ। ਮਾਂ ਮਰੀਅਮ ਨੂੰ ਕੋਇ ਵੀ ਦੁੱਖ ਮਸੀਬਤ ਪਰੇਸ਼ਾਨੀ ਹਰਾ ਨਾ ਸਕੀ।
ਮੈਂ ਇੱਕ ਟ੍ਰੇਨ ਵਿੱਚ ਯਾਤਰਾ ਕਰ ਰਹੀ ਸੀ।ਮੈਂ ਰੋਜ਼ਰੀ ਹੱਥਾਂ ਵਿਚ ਲੈ ਕੇ ਪ੍ਰਾਰਥਨਾ ਕਰ ਰਹੀ ਸੀ। ਤਾਂ ਇਕ ਪਰਿਵਾਰ,ਪਤੀ ਅਤੇ ਪਤਨੀ ਮੈਨੂੰ ਬੜੇ ਧਿਆਨ ਨਾਲ ਵੇਖ ਰਿਹਾ ਸੀ। ਉਹ ਪਤੀ-ਪਤਨੀ ਮੈਨੂੰ ਸੁਣਨ ਦੀ ਕੋਸ਼ਿਸ਼ ਕਰ ਰਹੇ ਸਨ। ਕਿ ਬੋਲ ਰਹੀ ਹਾਂ। ਥੋੜੀ ਦੇਰ ਬਾਅਦ ਉਸ ਔਰਤ ਨੇ ਮੈਨੂੰ ਕਿਹਾ ਕਿ ਮੋਤੀ ਨੂੰ ਇਸ ਤਰਾਂ ਹੱਥ ਵਿੱਚ ਲੈ ਕੇ ਚਲਾਉਣ ਦਾ ਕੋਈ ਫਾਇਦਾ ਨਹੀਂ ਹੈ। ਤਦ ਮੈਂ ਉਨਾਂ ਨੂੰ ਪੁੱਛਿਆ ਕਿ ਤੁਸੀਂ ਪੇਂਟਕੋਸਤ ਹੋ ? ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿਤਾ। ਫਿਰ ਮੈਂ ਉਹਨਾਂ ਨੂੰ ਕਿਹਾ, ਤੁਸੀਂ ਮੇਰੇ ਖਿਲਾਫ ਜੋ ਕੁਝ ਕਹਿਣਾ ਕਹਿ ਸਕਦੇ ਹੋ,ਪਰ ਇਹ ਜੋ ਪਵਿੱਤਰ ਰੋਜ਼ਰੀ ਮੇਰੇ ਹੱਥ ਵਿਚ ਹੈ ਉਸ ਦੇ ਖਿਲਾਫ ਮੈਂ ਕੁਝ ਵੀ ਗਲਤ ਨਹੀਂ ਸੁਣ ਸਕਦੀ। ਇਹ ਸੁਣ ਕੇ ਉਹ ਦੋਵੇਂ ਚੁੱਪ ਹੋ ਗਏ।
ਅੱਜਕਲ ਬਹੁਤ ਸਾਰੇ ਲੋਕ ਮਿਲਦੇ ਹਨ ਜੋ ਕਿ ਮਾਤਾ ਮਰੀਅਮ ਦਾ ਵਿਰੋਧ ਵਿੱਚ ਬਹੁਤ ਕੁਝ ਬੋਲਦੇ ਹਨ। ਉਹਨਾਂ ਨੂੰ ਇਹ ਹਿੰਮਤ ਕਿੱਥੋਂ ਮਿਲਦੀ ਹੈ ? ਇਹ ਸਾਰਾ ਸ਼ੈਤਾਨ ਦਾ ਰੱਚਿਆ ਹੋਇਆ ਖੇਲ ਹੈ । ਮਾਤਾ ਮਰੀਅਮ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ। ਉਹ ਅਤਿ ਪਵਿੱਤਰ ਅਤੇ ਕ੍ਰਿਪਾਪੂਰਨੀ ਹੈ। ਉਸਦੀ ਸ਼ਰਣ ਵਿੱਚ ਜੋ ਕੋਈ ਆਉਂਦਾ ਹੈ ਉਹ ਦਇਆ ਪਾਉਂਦਾ ਤੇ ਸ਼ਾਂਤੀ ਨਾਲ ਵਾਪਸ ਜਾਂਦਾ ਹੈ। ਮਾਤਾ ਮਰੀਅਮ ਹਮੇਸ਼ਾ ਤਾਬਿਆਦਾਰੀ ਵਿੱਚ ਰਹੀ।ਉਹਨੇ ਕਦੇ ਵੀ ਕਿਸੇ ਨੂੰ ਨਹੀਂ ਕਿਹਾ ਕਿ ਉਹ ਖੁਦਾ ਦਾ ਬੇਟਾ ਹੈ। ਜਦੋਂ ਯਿਸੂ ਨੇ ਰੋਗਿਆਂ ਨੂੰ ਚੰਗਾ ਕੀਤਾ,ਜਦੋਂ ਮੁਰਦਿਆਂ ਨੂੰ ਜਿਊਂਦਾ ਕੀਤਾ । ਮਾਂ ਮਰੀਅਮ ਨੇ ਉਹਨਾਂ ਦੇ ਸਾਹਮਣੇ ਆ ਕੇ ਇਹ ਨਹੀਂ ਕਿਹਾ ਕਿ ਦੇਖੋ ਇਹ ਮੇਰਾ ਬੇਟਾ ਹੈ, ਪਰ ਜਦ ਪ੍ਰਭੂ ਯਿਸੂ ਭਾਰੀ ਸਲੀਬ ਉਠੀਓਂਦੇ ਹੋਏ ਚਲਦੇ ਸਮੇਂ ਆਪਣੇ ਪਿਆਰੇ ਬੇਟੇ ਦੇ ਨਾਲ ਸੀ ਤਾਂ ਮਾਂ ਮਰੀਅਮ ਨੇ ਆਪਣੇ ਆਪ ਨੂੰ ਨੀਵਾਂ ਕੀਤਾ ਤਾਂ ਖ਼ੁਦਾ ਨੇ ਉਸਨੂੰ ਉੱਚਾ ਕੀਤਾ ਤੇ ਉਸਨੂੰ ਸਵਰਗ ਦੀ ਰਾਣੀ ਬਣਾਇਆ।
ਆਪਣੇ ਜੀਵਨ ਦੇ ਦੁਆਰੇ ਉਹ ਸਾਨੂੰ ਇੱਕ ਮਹੱਤਵਪੂਰਨ ਸਿੱਖਿਆ ਦਿੰਦੀ ਹੈ। ਉਹ ਹੈ ਕਿ ਜੋ ਅਸੀਂ ਸੋਚਦੇ ਹਾਂ ਜਾਂ ਦੁਨੀਆ ਸੋਚਦੀ ਹੈ ਇਹ ਸਾਥੋਂ ਨਹੀਂ ਹੈ,ਪਰ ਖੁਦਾ ਦੇ ਨਾਲ ਸਭ ਕੁਝ ਸੰਭਵ ਹੈ। ਇਹ ਕਿਸ ਤਰਾਂ ਹੋ ਸਕਦਾ ਹੈ ? ਕਿਉਂਕਿ ਪ੍ਰਭੂ ਦਾ ਵਚਨ ਹੈ(ਲੂਕਾ 1 :35) ਮਾਤਾ ਮਰੀਅਮ ਨੇ ਆਪਣੇ ਦਿਲ ਉਹ ਸਭ ਵਿੱਚ ਸਵੀਕਾਰ ਕੀਤਾ ਅਤੇ ਵਿਸ਼ਵਾਸ ਕੀਤਾ।ਮਾਤਾ ਮਰੀਅਮ ਸਿਖਾਉਂਦੀ ਹੈ ਜਦੋਂ ਪਵਿੱਤਰ ਆਤਮਾ ਸਾਡੀ ਜ਼ਿੰਦਗੀ ਦੇ ਵਿੱਚ ਆਵੇਗਾ ਤਾਂ ਸਾਡਾ ਜੀਵਨ ਪੂਰੀ ਤਰਾਂ ਬਦਲ ਜਾਵੇਗਾ। ਪਵਿੱਤਰ ਆਤਮਾ ਨੂੰ ਪਾਉਣ ਲਈ ਇਹ ਰਾਸਤਾ ਹੈ।ਮਾਤਾ ਮਰੀਅਮ ਦੀ ਮਦਦ ਮੰਗੀਏ ਮਾਤਾ ਮਰੀਅਮ ਦੇ ਨਾਲ ਪ੍ਰਾਰਥਨਾ ਕਰੀਏ ਜਦੋਂ ਮਾਤਾ ਮਰੀਅਮ ਨੇ ਏਲੀਸਾਬੇਤ ਨੂੰ ਸਲਾਮ ਕਿਹਾ ਤਦ ਉਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਗਈ । ਅਸੀਂ ਵੀ ਮਾਤਾ ਮਰੀਅਮ ਦੀ ਸ਼ਰਨ ਲੈਂਦੇ ਹੋਏ ਪ੍ਰਾਰਥਨਾ ਕਰੀਏ,ਤਾਂ ਕਿ ਅਸੀਂ ਵੀ ਪਵਿੱਤਰ ਆਤਮਾ ਦੇ ਅਭਿਸ਼ੇਕ ਨਾਲ ਭਰਪੂਰ ਹੋ ਜਾਈਏ।
Sr . Joel
Leave A Comment